Patiala: 7th March, 2020
International Women’s Day Celebrated at Modi College

Multani Mal Modi College, Patiala today organized a Programme to mark ‘International Women’s Day’ in collaboration with the Institute of Company Secretaries of India and with support of NSS department and General Study Circle of Modi College. This programme was focused at the theme of International Women’s Day, 2020, titled ‘I am generation equality: Realizing Women’s Rights’ which is bringing together people of every gender, age, ethnicity, race, religion and country to drive actions that will create the gender equal world we all deserve. On this occasion, the expert lecture was delivered by CS Monika Kohli, Member, NIRC-ICSI. College Principal Dr. Khushvinder Kumar welcomed the expert speaker congratulated the women for their day. Remembering the sacrifice of Saint Joan of Arc for human dignity and freedom and Malala Yousafzai and Greeta Thunberg for their struggles for social justice, equality, human rights and environmental rights in the contemporary world, he said that these women make it possible to bring transformations in the socio-political space. The expert speaker CS Monika Kohli was formally introduced by Dr. Harmohan Sharma, NSS Programme Officer and Patiala Chapter of NIRC-ICSI. While addressing the students and faculty member CS Monika Kohli said that each day should be women empowerment day. Motivating the students to be optimistic, positive and progressive in life, she said that women empowerment is not only about being successful in materialistic terms but also to nurture our own souls.

                   After the expert lecture a question-answer session was also held in which students exchanged their views and ideas about struggles and problems of women. In essay writing competition, 43 students from different departments participated and submitted their essays on the topics of ‘Social Equality without Women Empowerment is a Facade’, ‘Challenges of a Working Women’, ‘Social and Cultural Impediments in Women Empowerment’ and ‘Role of Women in Indian Political Space’. In this competition in English language, the first position was won by Sunidhi Chopra, second position was secured by Nandini Sharma and third position was won by Jyoti Singh Puri. In Hindi language, the first position was won by Akshit Garg, second position was secured by Chahat Chauhan and third position was won by Palavi. In Punjabi language, the first position was won by Ramneek Kaur, second position was secured by Manpreet Kaur and third position was won by Harvinder Singh. The winners were felicitated with certificates and prizes by the Chief Guest. A skit dedicated to the theme of Women Empowerment was also enacted by NCC Girls Cadets. The stage was conducted by Dr. Harmohan Sharma. Vote of thanks was presented by Dr. Ganesh Sethi and Yogita. In this programme Prof. Neena Sareen, Head and Dean, Department of Commerce was felicitated by NIRC-ICSI Patiala Chapter. On the occasion Dr. Ajit Kumar, Registrar, Prof. Jagdeep Kaur, NSS Programme Officer, Prof. Parminder Kaur, Dr. Deepika Singla and large number of students and faculty members were present.


 
ਪਟਿਆਲਾ: 07 ਮਾਰਚ, 2020
ਮੋਦੀ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਅੱਜ ‘ਦਿ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ’, ਪਟਿਆਲਾ ਚੈਪਟਰ ਦੇ ਸਹਿਯੋਗ ਨਾਲ ਅਤੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਜਨਰਲ ਸਟੱਡੀ ਸਰਕਲ ਵੱਲੋਂ ਸਾਂਝੇ ਤੌਰ ਤੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਇਸ ਸਾਲ ‘ਅੰਤਰਰਾਸ਼ਟਰੀ ਔਰਤ ਦਿਵਸ’ ਲਈ ਚੁਣੇ ਗਏ ਥੀਮ, ‘ਆਈ ਐਮ ਜਨਰੇਸ਼ਨ ਇਕੁਐਲਟੀ: ਰੀਲਾਈਜ਼ਿੰਗ ਵੂਮੈਨਜ਼ ਰਾਈਟਜ਼’ ਤੇ ਆਧਾਰਿਤ ਸੀ ਜਿਸ ਨੇ ਵਿਸ਼ਵ ਦੇ ਹਰ ਵਰਗ, ਉਮਰ, ਧਰਮ, ਨਸਲ ਆਦਿ ਨਾਲ ਸਬੰਧਿਤ ਵਿਅਕਤੀਆਂ-ਸਮੂਹਾਂ ਨੂੰ ਇੱਕ ਸਾਂਝੇ ਸੂਤਰ ਵਿੱਚ ਪਰੋਇਆ ਹੈ। ਇਸ ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਸੀ.ਐਸ. ਮੋਨਿਕਾ ਕੋਹਲੀ, ਮੈਂਬਰ, ਐਨ.ਆਈ.ਆਰ.ਸੀ.-ਆਈ.ਸੀ.ਐਸ.ਟੀ. ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸੇਂਟ ਜੌਨ ਆਫ਼ ਆਰਕ ਵਰਗੀਆਂ ਔਰਤਾਂ ਨੇ ਜਿੱਥੇ ਮੱਧ ਯੁਗ ਵਿੱਚ ਇਤਿਹਾਸ ਨੂੰ ਨਵਾਂ ਮੋੜਾ ਦਿੰਦਿਆਂ ਮਨੁੱਖੀ ਬਰਾਬਰੀ ਅਤੇ ਆਜ਼ਾਦੀ ਦੀਆਂ ਧਾਰਨਾਵਾਂ ਲਈ ਆਪਣੀ ਜਾਨ ਕੁਰਬਾਨ ਕੀਤੀ, ਉੱਥੇ ਮੌਜੂਦਾ ਦੌਰ ਵਿੱਚ ਮਲਾਲਾ ਯੂਸਫਜ਼ੇਈ ਤੇ ਗਰੇਟਾ ਥਨਵਰਗ ਵਰਗੀਆਂ ਕੁੜੀਆਂ ਸਮਾਜਿਕ ਨਿਆਂ, ਮਨੁੱਖੀ ਅਧਿਕਾਰਾਂ, ਵਾਤਾਵਰਨ-ਪੱਖੀ ਚੇਤਨਾ ਅਤੇ ਮਨੁੱਖੀ ਸਵੈ-ਮਾਨ ਦਾ ਨਵਾਂ ਚਿਹਰਾ-ਮੋਹਰਾ ਘੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਮਨੁੱਖੀ ਸੱਭਿਅਤਾ ਨੂੰ ਦਰਪੇਸ਼ ਖਤਰਿਆਂ ਅਤੇ ਚੁਣੌਤੀਆਂ ਸਬੰਧੀ ਨਵੀਂ ਦਿਸ਼ਾ ਦਾ ਆਗਾਜ਼ ਹੋਇਆ ਹੈ। ਇਸ ਮੌਕੇ ਮੁੱਖ ਵਕਤਾ ਨਾਲ ਰਸਮੀ ਜਾਣ-ਪਛਾਣ ਡਾ. ਹਰਮੋਹਨ ਸ਼ਰਮਾ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਅਤੇ ਐਨ.ਆਈ.ਆਰ.ਸੀ.-ਆਈ.ਸੀ.ਐਸ.ਆਈ. ਪਟਿਆਲਾ ਚੈਪਟਰ ਦੇ ਡਾ. ਯੋਗਿਤਾ ਨੇ ਕਰਵਾਈ।

ਇਸ ਮੌਕੇ ਤੇ ਆਪਣੇ ਖਾਸ ਭਾਸ਼ਣ ਵਿੱਚ ਬੋਲਦਿਆਂ ਸੀ.ਐਸ. ਮੋਨਿਕਾ ਕੋਹਲੀ ਨੇ ਕਿਹਾ ਕਿ ਹਰ ਦਿਨ ਔਰਤਾਂ ਦੀ ਸਮਰੱਥਾ ਤੇ ਸ਼ਕਤੀ ਦਾ ਦਿਨ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਗਿਆਨ ਤੇ ਵਿਚਾਰਾਂ ਦਾ ਧਾਰਨੀ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਔਰਤਾਂ ਦੇ ਅਧਿਆਰਾਂ ਦੀ ਲੜਾਈ ਸਮਾਜ ਦੇ ਹਰ ਵਰਗ ਦੀ ਸਾਂਝੀ ਲੜਾਈ ਹੈ। ਉਹਨਾਂ ਵਿਦਿਆਰਥੀਆਂ ਨੂੰ ਪਦਾਰਥਿਕ ਤਰੱਕੀ ਤੋਂ ਇਲਾਵਾ ਆਪਣੇ ਅੰਦਰਲੇ ਗੁਣਾਂ ਅਤੇ ਹੁਨਰ ਨੂੰ ਵਿਕਸਿਤ ਕਰਨ ਦਾ ਸੱਦਾ ਦਿੱਤਾ।

ਇਸ ਖਾਸ ਭਾਸ਼ਣ ਤੋਂ ਬਾਅਦ ਸਵਾਲਾਂ-ਜਵਾਬਾਂ ਤੇ ਆਧਾਰਿਤ ਇੱਕ ਸ਼ੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਔਰਤਾਂ ਦੇ ਸੰਘਰਸ਼ਾਂ ਅਤੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਤੇ ਔਰਤ-ਦਿਵਸ ਨੂੰ ਸਮਰਪਿਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਇੱਕ ‘ਲੇਖ-ਲਿਖਣ’ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ 43 ਵਿਦਿਆਰਥੀਆਂ ਨੇ ‘ਔਰਤਾਂ ਦੇ ਸਸ਼ਕਤੀਕਰਨ ਤੋਂ ਬਿਨ੍ਹਾਂ ਸਮਾਜਿਕ ਬਰਾਬਰੀ ਇੱਕ ਭੁਲੇਖਾ ਹੈ’, ‘ਕੰਮ ਕਾਜੀ ਔਰਤਾਂ ਨੂੰ ਦਰਪੇਸ਼ ਚੁਣੌਤੀਆਂ’, ‘ਔਰਤ ਸਸ਼ਕਤੀਕਰਨ ਦੇ ਸਮਾਜਿਕ ਅਤੇ ਸਭਿਆਚਾਰਕ ਰੁਕਾਵਟਾਂ’ ਅਤੇ ‘ਭਾਰਤੀ ਰਾਜਨੀਤਿਕ ਦ੍ਰਿਸ਼ ਵਿੱਚ ਔਰਤਾਂ ਦੀ ਭੂਮਿਕਾ’ ਵਿਸ਼ਿਆਂ ਤੇ ਲੇਖ ਸਿਰਜਨਾ ਕੀਤੀ। ਇਸ ਲੇਖ ਲਿਖਣ ਮੁਕਾਬਲੇ ਵਿੱਚ ਅੰਗਰੇਜ਼ੀ ਭਾਸ਼ਾ ਵਿਚੋਂ ਪਹਿਲਾ ਸਥਾਨ ਸੁਨਿਧੀ ਚੋਪੜਾ, ਦੂਜਾ ਸਥਾਨ ਨੰਦਨੀ ਸ਼ਰਮਾ ਅਤੇ ਤੀਜਾ ਸਥਾਨ ਜੋਤੀ ਸਿੰਘ ਪੁਰੀ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਹਿੰਦੀ ਭਾਸ਼ਾ ਦੇ ਲੇਖ ਲਿਖਣ ਮੁਕਾਬਲੇ ਵਿੱਚੋਂ ਪਹਿਲੇ ਨੰਬਰ ਤੇ ਅਕਸ਼ਤ ਗਰਗ, ਦੂਜੇ ਨੰਬਰ ਤੇ ਚਾਹਤ ਚੌਹਾਨ ਅਤੇ ਤੀਜੇ ਨੰਬਰ ਤੇ ਪੱਲਵੀ ਰਹੇ। ਪੰਜਾਬੀ ਭਾਸ਼ਾ ਦੇ ਲੇਖ ਲਿਖਣ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਰਮਨੀਕ ਕੌਰ, ਦੂਜੇ ਸਥਾਨ ਤੇ ਮਨਪ੍ਰੀਤ ਕੌਰ ਅਤੇ ਤੀਜੇ ਸਥਾਨ ਤੇ ਹਰਵਿੰਦਰ ਸਿੰਘ ਰਹੇ। ਇਸ ਦੇ ਵਿਸ਼ੇ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਤੇ ਕਾਲਜ ਦੇ ਐਨ.ਸੀ.ਸੀ. ਵਿਭਾਗ ਵੱਲੋਂ ਔਰਤਾਂ ਦੀ ਸਿੱਖਿਆ ਨੂੰ ਸਮਰਪਿਤ ਇੱਕ ਸਕਿੱਟ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਐਨ.ਆਈ.ਆਰ.ਸੀ.-ਆਈ.ਸੀ.ਐਸ.ਆਈ. ਪਟਿਆਲਾ ਚੈਪਟਰ ਵੱਲੋਂ ਮੋਦੀ ਕਾਲਜ ਦੇ ਕਾਮਰਸ ਵਿਭਾਗ ਦੇ ਡੀਨ ਅਤੇ ਮੁਖੀ ਪ੍ਰੋ. ਨੀਨਾ ਸਰੀਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸਟੇਜ-ਪ੍ਰਬੰਧਨ ਦੀ ਜ਼ਿੰਮੇਵਾਰੀ ਡਾ. ਹਰਮੋਹਨ ਸ਼ਰਮਾ ਨੇ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਡਾ. ਗਣੇਸ਼ ਸੇਠੀ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਡਾ. ਅਜੀਤ ਕੁਮਾਰ, ਰਜਿਸਟਰਾਰ, ਪ੍ਰੋ. ਜਗਦੀਪ ਕੌਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ, ਪ੍ਰੋ. ਪਰਮਿੰਦਰ ਕੌਰ, ਡਾ. ਦੀਪਿਕਾ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #internationalwomensday #womenday #celebrations